ਅੱਜ ਪੀ ਐਮ ਸ੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ।
ਗੋਰਵ ਕੁਮਾਰ
ਕੋਟਕਪੂਰਾ
ਇਸ ਮੌਕੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਕੁਇਜ਼ ਮੁਕਾਬਲੇ ਵਿਚ ਦਸਵੀਂ ਬੀ ਦੀਆਂ ਵਿਦਿਆਰਥਣਾਂ ਜਪਲੀਨ ਕੌਰ ਅਤੇ ਕਰਮਜੀਤ ਕੌਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਭਾਸ਼ਣ ਮੁਕਾਬਲੇ ਵਿੱਚ ਜਪਲੀਨ ਕੌਰ ਫਸਟ ਅਤੇ ਜਸ਼ਨ ਸਿੰਘ ਸੈਕਿੰਡ ਰਹੇ। ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆ ਨੇ ਸੁੰਦਰ ਚਾਰਟ ਬਣਾਏ।
ਸਕੂਲ ਹੈੱਡਮਾਸਟਰ ਮਨੀਸ਼ ਛਾਬੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਵਿਧਾਨਕ ਕਦਰਾਂ ਕੀਮਤਾਂ ਕਾਇਮ ਰੱਖਣ ਲਈ ਕਿਹਾ।
ਇਸ ਮੌਕੇ ਸਕੂਲ ਦੇ ਐਸ ਐਸ ਮਾਸਟਰ ਸ਼੍ਰੀ ਰਵਿੰਦਰ ਸਿੰਘ,ਸ੍ਰੀਮਤੀ ਮੀਨੂੰ ਦਹਿਆ ਸ ਸ ਮਿਸਟ੍ਰੈੱਸ ਅਤੇ ਸ਼੍ਰੀਮਤੀ ਪੂਨਮ ਗੋਇਲ ਅੰਗਰੇਜ਼ੀ ਮਿਸਟ੍ਰੈੱਸ ਹਾਜ਼ਰ ਸਨ।





