amit kaviya
ਥਾਣਾ ਸੀਟੀ -2 ਦੀ ਪੁਲਿਸ ਵੱਲੋਂ ਰਾਜਕੁਮਾਰ ਬਿੰਦ ਪੁੱਤਰ ਗਿਰਜੂ ਬਿੰਦ ਵਾਸੀ ਭੋਲੂ ਵਾਲਾ ਰੋਡ ਫਰੀਦਕੋਟ ਦੀ ਸ਼ਿਕਾਇਤ ਤੇ ਵਿਕਰਮ ਸਿੰਘ, ਰਜਿੰਦਰ ਸਿੰਘ ਦੋਂਵੇ ਵਾਸੀ ਹਰਗੋਬਿੰਦ ਨਗਰ ਬੈਂਕ ਸਾਇਡ ਚਾਂਦ ਪੈਲੇਸ ਫਰੀਦਕੋਟ ਅਤੇ ਜਤਿੰਦਰ ਸਿੰਘ ਵਾਸੀ ਭੋਲੂਵਾਲਾ ਰੋਡ ਫਰੀਦਕੋਟ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮੁਦਈ ਸ਼ਾਮ ਨੂੰ ਆਪਣੇ ਘਰ ਆ ਰਿਹਾ ਸੀ ਤਾਂ ਮੁਲਜ਼ਮਾਂ ਨੇ ਉਸਦੀ ਕੁਟਮਾਰ ਕੀਤੀ ਅਤੇ ਉਸ ਕੋਲੋਂ 12 ਹਜ਼ਾਰ ਦੀ ਨਕਦੀ ਅਤੇ 1 ਮੋਬਾਇਲ ਫੋਨ ਖੋਹ ਲਿਆ। ਜਿਸਤੇ ਮੁਦਈ ਵੱਲੋਂ ਉਕਤ ਮੁਲਜ਼ਮਾਂ ਦੀ ਪਹਿਚਾਣ ਕਰਨ ਤੇ ਉਹਨਾ ਖਿਲਾਫ ਪੁਲਿਸ ਚ ਕਾਰਵਾਈ ਕਰਨ ਲਈ ਸ਼ਿਕਾਇਤ ਦਰਜ ਕਰਵਾਈ। ਪੁਲਿਸ ਵੱਲੋਂ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਕਾਬੂ ਕੀਤਾ ਗਿਆ ਅਤੇ ਅਗਲੀ ਕਾਰਵਾਈ ਜਾਰੀ ਹੈ।




